Traduzione in punjabi di Hardeep Kaur
ਇਹ ਕਹਾਣੀ Eliseo Zoboli ਦੀ ਹੈ ਜਿਸਨੂੰ ਸਾਰੇ Cino Zobel ਕਹਿ ਕੇ ਬੁਲਾਉਂਦੇ ਸੀ।ਇਹ ਕਹਾਣੀ ਤੁਹਾਡੇ ਵਾਂਗ ਮਜਦੂਰ ਯੂਨੀਅਨ ਤੇ ਖੇਤੀਬਾੜੀ ਦਾ ਕੰਮ ਕਰਨ ਵਾਲਿਆ ਦੀ ਵੀ ਹੈ।
Cino ਦਾ ਅਰਥ ‘ਬੋਲੋਨੇਜੇ ਦੀਅਆਲੈਤੋ’ ਭਾਸ਼ਾ ਵਿੱਚ ‘ ਬੱਚਾ ‘ ਹੁੰਦਾ ਹੈ। ਅਸਲ ਵਿੱਚ ਉਸਨੂੰ ਇਸ ਨਾਮ ਨਾਲ ਇਸ ਕਰਕੇ ਬੁਲਾਇਆ ਜਾਂਦਾ ਸੀ ਕਿਉਂਕਿ ਉਸਦੀ ਲੰਬਾਈ ਘੱਟ ਸੀ ਅਤੇ ਕਿਉਂਕਿ ਸ਼ਾਇਦ ਉਸਦਾ ਚਿਹਰਾ ਬੱਚੇ ਵਰਗਾ ਸੀ।
ਹੁਣ ਇਸ ਕਹਾਣੀ ਵਾਰੇ ਜਾਣਦੇ ਹਾਂ। Cino Zobel ਜਿਸਦਾ ਜਨਮ 1865 ਈਸਵੀ ਵਿੱਚ ਹੋਇਆ। ਜਦੋ ਉਹ 60 ਸਾਲ ਦਾ ਸੀ ਤਦ ਉਹ Nonantola ਦੇ ‘ ਟੋਰੇ ਦੈਲ ਓਰੋਲੋਜੋ ‘ ਵਿੱਚ ਆਪਣੀ ਮਰਜੀ ਨਾਲ ਬੰਦ ਹੋ ਗਿਆ ਅਤੇ ਮਰਨ ਤੱਕ ਕਦੇ ਬਾਹਰ ਨਹੀ ਨਿਕਲਿਆ। ਉਹ 1940 ਈਸਵੀ ਵਿੱਚ ਲਗਭਗ 14 ਸਾਲ ਬਾਅਦ ਬਾਹਰ ਆਇਆ। ਅਸਲ ਵਿੱਚ ਉਸਨੇ ਖੁਦ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਸੀ।
ਕਿਉਂਕਿ ਉਹ ਇਕ ਅਜਿਹਾ ਆਦਮੀ ਸੀ ਜਿਸਨੂੰ ਸਾਰੇ ਜਾਣਦੇ ਸੀ ਅਤੇ ਪਿਆਰ ਕਰਦੇ ਸੀ,ਉਹ ਵਿਆਹਿਆ ਹੋਇਆ ਸੀ ਅਤੇ ਉਸਦਾ ਪਰਿਵਾਰ ਸੀ।ਉਹ ਖੇਤੀਬਾੜੀ ਕਮਿਉਨਟੀ ਦਾ ਪ੍ਰਧਾਨ ਸੀ।ਕਿਉ ਇੱਕ ਅਜਿਹੇ ਇਨਸਾਨ ਨੇ ਇੱਕਦਮ ਸਭਕੁਝ ਛੱਡ ਕੇ ਆਪਣੇ-ਆਪ ਨੂੰ ਪਿੰਡ ਦੇ ਇੱਕ ਤੋਰੇ ਅੰਦਰ ਬੰਦ ਕਰ ਲਿਆ ਤੇ ਕਦੇ ਬਾਹਰ ਨਹੀ ਆਇਆ?
ਉਸਦੇ ਇਸ ਅਜੀਬ ਫੈਂਸਲੇ ਨੂੰ ਸਮਝਣ ਲਈ ਸਾਨੂੰ ਲੋੜ ਹੈ ਕਹਾਣੀ ਵਾਰੇ ਜਾਣਨ ਦੀ।
Cino Zobel ਇੱਕ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਸੀ ਪਰ ਉਹ ਇਕ ਮਸ਼ਹੂਰ ਕੌਸਲਰ ਵੀ ਸੀ ਜੋ ਖੇਤੀਬਾੜੀ ਮਜ਼ਦੂਰਾਂ ਦੇ ਹਾਲਾਤ ਸੁਧਾਰਨ ਲਈ ਉਨ੍ਹਾ ਦੀ ਮਦਦ ਕਰਦਾ ਸੀ। Cino Zobel ਦਾ ਜਨਮ Nonantola ਨਹੀਂ ਹੋਇਆ। ਉਹ ਇੱਥੇ ਆਪਣੇ ਪਰਿਵਾਰ ਨਾਲ Castelfranco Emilia ਤੋਂ 19ਵੀਂ ਸਦੀ ਦੇ ਅੱਧ ਵਿਚ ਆਇਆ ਸੀ।
ਉਸ ਯੁੱਗ ਵਿੱਚ Nonantola ਦੀ ਆਬਾਦੀ ਦੇ ਜਿਆਦਾਤਰ ਕਿਸਾਨ ਬਹੁਤ ਹੀ ਬੁਰੇ ਹਾਲਤਾਂ ਵਿੱਚ ਜਿਉਂਦੇ ਤੇ ਕੰਮ ਕਰਦੇ ਸਨ। ਗਰਮੀਆਂ ਵਿੱਚ ਬਹੁਤ ਜਿਆਦਾ ਅਤੇ ਮੁਸ਼ਕਿਲ ਕੰਮ ਕਰਦੇ ਸਨ ਅਤੇ ਸਰਦੀਆਂ ਵਿੱਚ ਬਹੁਤ ਘੱਟ। ਘਰ ਸਿੱਲੇ ਤੇ ਬਹੁਤ ਠੰਡੇ, ਖਾਣ-ਪੀਣ ਲਈ ਘੱਟ ਤੇ ਬੱਚੇ ਜਿਆਦਾ ਸੀ ਅਤੇ Cino ਦੇ ਪਰਿਵਾਰ ਦੇ ਵੀ ਏਹੀ ਹਾਲਾਤ ਸੀ। ਕਿਸਾਨਾਂ ਵਿਚ ਜਿਆਦਾਤਰ ਲੋਕ ਗਰੀਬ ਮਜਦੂਰ ਸਨ ।ਇਸਤਰਾਂ ਵੀ ਕਿਹਾ ਜਾ ਸਕਦਾ ਹੈ ਕਿ ਉਹ ਗਰੀਬ ਮਜਦੂਰ ਆਪਣੀਆਂ ਬਾਹਾਂ ਬੇਚਦੇ ਸੀ ਸਾਰਾ ਦਿਨ ਕੰਮ ਕਰਨ ਲਈ। ਸੋਖੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਜੇਕਰ ਕੰਮ ਕਰਦੇ ਸੀ ਤਦ ਖਾਣਾ ਖਾਂਦੇ ਸੀ ਜੇ ਨਹੀ ਕੰਮ ਕਰਨ ਤੇ ਨਹੀ ਖਾਂਦੇ ਸੀ। ਇੱਥੇ ਕੋਈ ਵੀ ਉਹਨਾਂ ਦੀ ਰਖਿਆ ਨਹੀ ਕਰਦਾ ਸੀ ਤੇ ਆਪਣੇ-ਆਪ ਨੂੰ ਸੰਗਠਿਤ ਕਰਨ ਲਈ ਕੰਮ ਦੇ ਹਾਲਾਤਾਂ ਲਈ ਤੇ ਇੱਕ ਮਾਣਯੋਗ ਜੀਵਨ ਜੀਣ ਲਈ ਬਹੁਤ ਸੰਘਰਸ਼ ਕਰਦੇ ਸਨ ।
ਪਰ 1900 ਈਸਵੀ ਦੀ ਸ਼ੁਰੂਆਤ ਵਿਚ ਪੂਰੇ Italia ਅਤੇ Nonantola ਚ ਕੁਝ ਕੂ ਚੀਜਾਂ ਬਦਲਣੀਆਂ ਸ਼ੁਰੂ ਹੋਇਆਂ। ਖਾਸਕਰ ਇਹ ਬਦਲਾਵ ਦੋ ਕਾਰਨਾਂ ਕਾਰਨ ਹੋਇਆ: ਕਿਉਂਕਿ ਮਜ਼ਦੂਰਾਂ ਨੇ ਲੜਨਾ ਤੇ ਸੰਗਠਿਤ ਹੋਣਾ ਸ਼ੁਰੂ ਕਰ ਦਿੱਤਾ। ਸੰਗਠਨ ਦੀਆਂ ਉਦਾਹਰਣਾਂ ਇਹ ਸੀ ਕਿ ਉਹਨਾਂ ਨੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ , ਮਜਦੂਰਾਂ ਨੇ ਆਪਣੀ ਇੱਕ ਐਸੋਸੀਏਸ਼ਨ ਬਣਾਈ ਜੋ ਕੰਮ ਨੂੰ ਬੇਹਤਰੀਨ ਢੰਗ ਨਾਲ ਚਲਾਉਣ ਲਈ ਕੰਮ ਕਰਦੀ ਸੀ।ਮਤਲਵ ਇਹ ਸੀ ਕਿ ਖੇਤੀਬਾੜੀ ਦੇ ਸਾਰੇ ਮਜਦੂਰ ਇੱਕਜੁਟ ਹੋ ਗਏ ਸੀ।
ਉਹ ਇਕ ਦੂਜੇ ਦੀ ਮਦਦ ਕਰਦੇ ਸਨ ਜਦੋ ਕੋਈ ਮੁਸ਼ਕਿਲ ਵਿੱਚ ਹੁੰਦਾ ਸੀ।ਉਹ ਮਿਲ ਕੇ ਤੈਅ ਕਰਦੇ ਸੀ ਕਿ ਦਿਨ ਵਿਚ ਕਿੰਨੇ ਘੰਟੇ ਤੇ ਕਿਸ ਰੇਟ ਨਾਲ ਕੰਮ ਕਰਨਾ।ਵਰਕਰ ਯੂਨੀਅਨ ਲਾਜ਼ਮੀ ਹੈ ਜੋ ਮਾਲਕਾਂ ਦੇ ਦਾਅਵਿਆਂ ਦਾ ਵਿਰੋਧ ਕਰਦੀ ਹੈ ਚੰਗੇ ਅਤੇ ਮਾਣਯੋਗ ਹਾਲਾਤਾਂ ਵਿੱਚ ਕੰਮ ਕਰਣ ਲਈ। ਉਦਾਹਰਣ ਲਈ ਸੰਘਰਸ਼ ਦੇ ਲਈ ਹੜਤਾਲਾਂ ਕੀਤੀਆ ਜਾਂਦੀਆ ਹਨ ਚਾਹੇ ਉਹ ਰਿਵਾਇਤੀ ਢੰਗ ਨਾਲ ਕੀਤੀਆਂ ਜਾਣ ਜਾਂ ਉਸਦੇ ਉਲਟ ਢੰਗ ਨਾਲ।ਇਹਨਾਂ ਦਾ ਅਨੁਭਵ ਖਾਸਕਰ ਸੰਘਰਸ਼ ਮਗਰੋਂ ਕੀਤਾ ਗਿਆ।ਰਿਵਾਇਤੀ ਹੜਤਾਲ ਦੌਰਾਨ ਮਜਦੂਰ ਆਪਣਾ ਕੰਮ ਕਰਨਾਂ ਇੱਕ ਜਾਂ ਫਿਰ ਉਸ ਤੋਂ ਜਿਆਦਾ ਦਿਨਾਂ ਲਈ ਛੱਡ ਦਿੰਦੇ ਸੀ ਤਾ ਜੋ ਉਹ ਆਪਣੀਆਂ ਤਨਖਾਹਾਂ ਵਿੱਚ ਵਾਧਾ ਕਰਵਾ ਸਕਣ ਤੇ ਜਾਂ ਆਪਣੇ ਕੰਮ ਵਾਲੇ ਦਿਨਾਂ ਨੂੰ ਘੱਟ ਸੰਘਰਸ਼ਪੂਰਨ ਬਣਾ ਸਕਣ ਅਤੇ ਜੋ ਹੜਤਾਲ ਇਸਦੇ ਉਲਟ ਢੰਗ ਨਾਲ ਕਰਦੇ ਹਨ ਉਸ ਵਿੱਚ ਬੇਰੁਜ਼ਗਾਰ ਲੋਕ ਆਪਣੇ ਲਈ ਕੰਮ ਦੀ ਮੰਗ ਕਰਦੇ ਹੋਏ ਸੰਘਰਸ਼ ਕਰਦੇ ਹਨ ਜਿਸਦੀ ਉਹਨਾਂ ਨੂੰ ਲੋੜ ਹੈ:ਜਿਵੇਂ ਸੜਕਾਂ ਜਾਂ ਖਾਲੇ ਬਣਾਉਣ ਦਾ ਕੰਮ ਜਾਂ ਖਰਾਬ ਜਮੀਨ ਨੂੰ ਉਪਜਾਉ ਬਣਾਉਣ ਲਈ ਜਾਂ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਦੀ ਜਾਣ-ਪਛਾਣ ਦਾ ਕੰਮ,ਆਦਿ।ਇੱਥੇ ਇੰਨਾ ਸਮਾਂ ਨਹੀਂ ਹੈ ਜੋ ਕਿ ਅਸੀਂ ਉਸ ਸਾਰੇ ਸਿਸਟਮ ਨੂੰ, ਪ੍ਰਬੰਧਾਂ ਨੂੰ ਜਾਂ ਉਹਨਾਂ ਦੇ ਸਾਰੇ ਸੰਘਰਸ਼ ਦਾ ਵਰਨਣ ਕੀਤਾ ਜਾ ਸਕੇ,ਪਰ ਉਹਨਾਂ ਦੇ ਸੰਘਰਸ਼ ਤੇ ਜਜ਼ਬੇ ਤੋ ਬਹੁਤ ਕੁਝ ਸਿੱਖਣ ਦੀ ਲੋੜ ਹੈ ਅੱਜ ਦੇ ਮਜਦੂਰਾਂ ਨੂੰ ਆਪਣੇ ਸੰਘਰਸ਼ ਲਈ।
Nonantola ਵਿਖੇ ਉਸ ਸਮੇ ਦੇ ਸਿਸਟਮ ਤੇ ਸੰਘਰਸ਼ਾਂ ਵਿੱਚ Eliseo Zoboli ਇੱਕ ਹੀਰੋ ਸੀ। 1903 ਈਸਵੀ ਵਿੱਚ ਉਸਨੇ ਅਤੇ ਯੂਨੀਅਨ ਦੇ ਬਾਕੀ ਕਾਰਜਕਾਰੀਆਂ ਨੇ 40 ਦਿਨਾਂ ਦੀ ਹੜਤਾਲ ਮਗਰੋਂ ਆਪਣੇ ਹੱਕਾਂ ਦੀ ਪ੍ਰਾਪਤੀ ਕੀਤੀ।ਉਸਤੋਂ ਬਾਅਦ 1904 ਵਿੱਚ ਪਹਿਲੀ ਵਾਰ ਸਹਿਕਾਰੀ ਕੋਆਪ੍ਰੇਟਿਵ ਸੰਸਥਾ ਦਾ ਗਠਨ ਹੋਇਆ। ਸਭ ਨੇ ਇਹਨਾਂ ਪ੍ਰਾਪਤੀਆਂ ਲਈ ਉਸਦਾ ਧੰਨਵਾਦ ਕੀਤਾ ਅਤੇ ਯੂਨੀਅਨਾਂ ਨੇ ਇਸ ਵਿੱਚ ਕਿਸਾਨਾਂ ਵਲੋਂ ਸ਼ਾਮਿਲ ਹੋਣਾ ਅਤੇ ਕੰਮ ਕਰਨਾ ਸ਼ੁਰੂ ਕਰ ਲਿਆ।ਇਸ ਸਮਰਥਨ ਤੋਂ ਬਾਅਦ ਏਲੀਸੇਓ ਜੋਬੋਲੀ 1914 ਵਿੱਚ ਸਹਿਮਤੀ ਨਾਲ ਖੇਤੀਬਾੜੀ ਤੇ ਜਨਤਕ ਕੰਮਾਂ ਦਾ ਕੌਂਸਲਰ ਬਣ ਗਿਆ।
ਪਰ ਕੁਝ ਸਾਲਾਂ ਬਾਅਦ ਹੀ ਕਹਿ ਸਕਦੇ ਹਾਂ ਕਿ 1919 ਤੋਂ1922 ਤੱਕ ਤਾਨਾਸ਼ਾਹਾਂ ਦਾ ਆਗਮਨ ਹੋ ਗਿਆ ਅਤੇ ਉਹਨਾਂ ਨੇ ਇਥੇ ਗਰੀਬਾਂ ਅਤੇ ਮਜਦੂਰਾਂ ਦੀ ਭਾਗੀਦਾਰੀ ਨੂੰ ਬੰਦ ਕਰ ਦਿੱਤਾ ਗਿਆ। ਅਤੇ Cino Zobel ਜੋ ਉਸ ਸਮੇ ਮਹੱਤਵਪੂਰਣ ਅਹੁਦੇ ਤੇ ਕੌਸਲਰ ਦੇ ਤੋਰ ਤੇ ਮਜਦੂਰਾਂ ਲਈ ਤੇ ਸਮਾਜਿਕ ਵਿਕਾਸ ਲਈ ਕੰਮ ਕਰ ਰਿਹਾ ਸੀ ਨੂੰ Nonantola ਦੇ ਤਾਨਾਸ਼ਾਹਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ । ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਉਸਨੂੰ ਆਪਣੀ ਸਾਈਡ ਕਰਣ ਦੀ ਤੇ ਤਾਨਾਸ਼ਾਹ ਗਰੁੱਪ ਵਿਚ ਸ਼ਾਮਲ ਕਰਨ ਦੀ ਪਰ ਉਸਦੇ ਇਨਕਾਰ ਕਾਰਨ ਉਸਨੂੰ ਧਮਕਾਉਣ ਸ਼ੁਰੂ ਕਰ ਦਿੱਤਾ।ਉਹਨਾਂ ਨੇ ਉਸਦੇ ਦਫਤਰ ਦੀ ਕਈ ਵਾਰ ਤੋੜ ਭੰਨ ਕੀਤੀ ਤੇ ਨੁਕਸਾਨ ਪਹੁੰਚਾਇਆ ਤੇ ਕਈ ਵਾਰ ਉਸਤੇ ਹਮਲਾ ਕੀਤਾ ਤੇ ਕੁਟਿਆ ਗਿਆ।
ਇਸ ਤਰਾਂ ਅਸੀਂ ਜਿਥੋਂ ਸ਼ੁਰੂ ਹੋਏ ਓਥੇ ਹੀ ਵਾਪਸ ਆ ਗਏ। ਲਗਭਗ ਸਾਰੇ ਜਮੀਨਾਂ ਦੇ ਮਾਲਕ ਤੇ ਬਹੁਤ ਸਾਰੇ ਕਿਸਾਨ ਉਹਨਾ ਤਾਨਾਸ਼ਾਹਾਂ ਦੇ ਨਾਲ ਰਲ ਗਏ ।ਪੁਲਿਸ ਵੀ ਉਹਨਾ ਤਾਨਾਸ਼ਾਹ ਲੋਕਾਂ ਦਾ ਹੀ ਸਮਰਥਨ ਕਰਦੀ ਸੀ। ਇਸ ਸਭ ਦੇ ਵਿਰੋਧ ਦੇ ਰੂਪ ਵਜੋਂ ਉਸਨੇ ਖੁਦ ਨੂੰ ‘ਤੋਰੇ ਦੈਲ ਓਰੋਲੋਜੋ’ ਅੰਦਰ ਬੰਦ ਕਰ ਲਿਆ। ਤੁਹਾਨੂੰ ਜਾਣਨਾ ਚਾਹੀਦਾ ਹੈ ਉਸ ਸਮੇਂ ‘ਤੋਰੇ ਦੈਲ ਓਰੋਲੋਜੋ’ ਦੇ ਕਮਰੇ ਬਹੁਤ ਠੰਡੇ ਅਤੇ ਬਹੁਤ ਗੰਦੇ ਹੁੰਦੇ ਸਨ, ਜਿੱਥੇ ਨੋਨਾਨਤੋਲਾ ਦੇ ਗਰੀਬ ਲੋਕ ਰਹਿ ਸਕਦੇ ਸਨ।
ਉਸਦੇ ਕੁਝ ਦੋਸਤ ਹਿੰਮਤ ਕਰਕੇ ਉਸਨੂੰ ਤੋਰੇ ਅੰਦਰ ਮਿਲਣ, ਕੁਝ ਖਾਣ-ਪੀਣ ਲਈ ਦੇਣ ਅਤੇ ਜੋ ਵੀ Nonantola ਤੇ ਦੁਨੀਆ ਵਿਚ ਵਾਪਰ ਰਿਹਾ ਸੀ ਸੁਣਾਉਣ ਲਈ ਜਾਂਦੇ ਸੀ।ਉਹ ਤਾਨਾਸ਼ਾਹ ਇਹ ਸਭ ਹਰਕਤਾਂ ਦੇਖ ਰਹੇ ਸੀ।
ਕਈ ਵਾਰ ਇੰਝ ਮਹਿਸੂਸ ਹੁੰਦਾ ਕਿ ਉਹ ਉਸਦੇ ਕਮਰੇ ਵਿੱਚ ਦਾਖਲ ਹੋਏ ਉਸਨੂੰ ਫੜਨ ਤੇ ਕੁਟਣ ਲਈ। ਹੁਣ ਉਹ ਬਹੁਤ ਬਜੁਰਗ ਤੇ ਕਮਜ਼ੋਰ ਸੀ ਤੇ 1930 ਦੇ ਅਖੀਰ ਤੱਕ ਉਸਨੂੰ ਪੇਟ ਅਤੇ ਦਿਲ ਦੀਆਂ ਪ੍ਰੇਸ਼ਾਨੀਆਂ ਕਾਰਨ ਮੋਦੇਨਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਹ ਪਹਿਲੀ ਤੇ ਆਖਰੀ ਵਾਰ ਸੀ ਕਿ ਚੀਨੋ 14 ਸਾਲਾਂ ਵਿੱਚੋਂ ਬਾਹਰ ਆਇਆ। ਕੁਝ ਲੋਕ ਕਹਿੰਦੇ ਹਨ ਕਿ ਜਦੋਂ ਉਹ ਹਸਪਤਾਲ ਤੋਂ ਨੋਨਾਨਤੋਲਾ ਵਾਪਸ ਆਇਆ, ਜਦੋਂ ਉਹ ਬਸ ਤੋਂ ਉਤਰ ਕੇ ਜੋ ਕਿ Abazia ਦੇ ਠੀਕ ਸਾਹਮਣੇ ਰੁਕਦੀ ਸੀ ਰੋਮਾ ਨਾਮ ਦੇ ਰਸਤੇ ਤੋਂ ਚਲਦਾ ਹੋਇਆ ਟੋਰੇ ਵੱਲ ਵਾਪਸ ਜਾ ਰਿਹਾ ਸੀ ਤਦ ਤਾਨਾਸ਼ਾਹ ਤੇ ਉਹਨਾਂ ਦੇ ਬੱਚਿਆ ਵੱਲੋਂ ਉਸਨੂੰ ਬਹੁਤ ਮਾੜੇ ਸ਼ਬਦ ਬੋਲੇ ਗਏ ਅਤੇ ਉਸ ਤੇ ਥੁਕਿਆ ਗਿਆ। ਇਹ ਜਿਆਦਾ ਨਹੀਂ ਜੀਏਗਾ। ਕੁਝ ਸਾਲ ਜਾਂ ਕੁਝ ਹੀ ਮਹੀਨਿਆਂ ਬਾਅਦ ਜੁਲਾਈ 1940 ਈਸਵੀ ਨੂੰ ਜਦੋ ਇਟਲੀ ਦੂਜੇ ਮਹਾਂਯੁੱਧ ਵਿੱਚ ਸ਼ਾਮਲ ਹੋਇਆ,Cino Zobel ਦੀ ਉਸ “ਕੈਦ” ਵਿੱਚ ਮੌਤ ਹੋ ਗਈ ,ਉਹ ਅੱਖਾਂ ਤੋਂ ਤਾਂ ਓਹਲੇ ਹੋ ਗਿਆ ਪਰ ਉਹ ਉਹਨਾ ਲੋਕਾਂ ਦੀ ਸੋਚ ਵਿੱਚ ਹੈ ਉਹ ਜੋ ਉਸਨੂੰ ਚਾਹੇ ਉਸਨੂੰ ਪਿਆਰ ਕਰਦੇ ਸੀ ਤੇ ਚਾਹੇ ਨਫਰਤ।
Se vuoi leggere la versione italiana dell’articolo, clicca QUI. QUI invece la versione in ucraino tradotta e letta da Yuliya Medvid.